*ਅਰਥ:-ਸੰਤ ਫਰੀਦ ਜੀ ਕਹਿੰਦੇ ਹਨ ਕਿ ਜੋ ਤਿੰਨੇ ਗੁਣ (ਰਜੋ, ਤਮੋ, ਸਤੋ) ਮੁੱਕੀਆਂ ਮਾਰਨ ਵਾਂਗ ਦੁਖੀ ਕਰਦੇ ਹਨ; ਉਹਨਾਂ ਤਿੰਨਾਂ ਦਾ ਵਿਰੋਧ ਕਰਕੇ, ਉਲਟਾ ਉਹਨਾਂ ਨਾਲ ਲੜਾਈ ਨਾ ਕਰ । (ਭਾਵ:- ਇਹਨਾਂ ਤਿੰਨਾਂ ਗੁਣਾ ਦੇ ਸੁਭਾਅ ਵਾਲੇ ਲੋਕਾਂ ਨੂੰ ਸਮਝ ਕੇ, ਇਹਨਾਂ ਤੋਂ ਉੱਪਰ ਉੱਠ ਕੇ ਤੁਰੀਆ ਅਵਸਥਾ ਵਿੱਚ ਟਿਕ ਜਾ) ਜਾਂ ਦੂਜਾ
*ਅਰਥ:-ਹੇ ਮਨੁੱਖ! ਤੂੰ ਆਪਣੇ ਆਪ ਨੂੰ ਪ੍ਰਭੂ ਵਾਲੇ ਪਾਸੇ ਨੂੰ ਘੁਮਾ ਲੈ। ਫਿਰ ਇਹ ਤਿੰਨਾਂ ਗੁਣਾਂ ਵਾਲੇ ਲੋਕ ਤੈਨੂੰ ਮੁੱਕੀਆਂ ਮਾਰਨ ਵਾਂਗ ਪਰੇਸ਼ਾਨ ਨਹੀਂ ਕਰਨਗੇ।
*ਅਰਥ:-ਇਹਨਾਂ ਤਿੰਨਾਂ ਗੁਣਾਂ ਨੂੰ ਸਮਝ ਕੇ (ਭਾਵ:- ਮਨ ਦੀ ਸੋਚ ਨੂੰ ਇਹਨਾਂ ਤੋਂ ਉੱਪਰ ਉਠਾ ਕੇ) ਫਿਰ ਤੂੰ ਆਪਣੇ ਨਿੱਜ ਸਰੂਪ ਵਿੱਚ ਸਥਿਤ ਹੋ ਸਕਦਾ ਹੈ।
*ਦੂਜਾ ਅਰਥ:-ਜਿਸ ਵੇਲੇ ਤੂੰ ਆਪਣੇ ਨਿੱਜ ਸਰੂਪ ਵਿੱਚ ਸਥਿਤ ਹੋ ਜਾਵੇਂਗਾ, ਫਿਰ ਇਹੀ ਤਿੰਨਾਂ ਗੁਣਾਂ ਵਿੱਚ ਵਿਚਰਨ ਵਾਲੇ ਲੋਕ ਤੇਰੇ ਪੈਰ ਚੁੰਮਣਗੇ।
Sukhmani Sehaj Gobind Gunn Naam Part-I
(Sukhmani Sahib Vyakhya)
Sukhmani Sehaj Gobind Gunn Naam Part-II
(Sukhmani Sahib Vyakhya)
Amrit Myi Baniya Da Guldasta
(Nitnem Diyan Baniya Di Vyakhya)