About Us

ETERNAL PATH PUBLICATIONS SOCIETY (REGD.)

ਪਰਮਾਤਮਾ ਦੀ ਖੋਜ ਕਰਨ ਵਾਲਿਆਂ ਦੇ ਮਨਾਂ ਅੰਦਰ ਇਸ ਤਰਾਂ ਦੇ ਪ੍ਰਸ਼ਨ ਸਦਾ ਤੋਂ ਉੱਠਦੇ ਆ ਰਹੇ ਹਨ ਕਿ ਅਗਿਆਨਤਾ ਦੇ ਭਰਮ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਅਤੇ ਉਸ ਪ੍ਰਭੂ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ। ਇਸ ਵਿਆਖਿਆ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਜਪੁਜੀ ਸਾਹਿਬ ਵਿੱਚ ਦਿੱਤੇ ਗਏ ਉਪਦੇਸ਼ ਨੂੰ ਜੀਵਨ ਵਿੱਚ ਅਪਣਾਉਣ ਵਾਸਤੇ ਵਿਸਥਾਰ ਨਾਲ ਵਰਨਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾ ਕਿ ਜਗਿਆਸੂ (ਸਾਧਕ) ਆਪਣੇ ਆਪ ਨੂੰ ਪ੍ਰਮਾਤਮਾ ਅਗੇ ਸਮਰਪਿਤ ਕਰਕੇ ਉਸ ਪ੍ਰਭੂ ਦੇ ਮਿਲਾਪ ਦੇ ਰਸਤੇ ਨੂੰ ਜਾਣ ਸਕੇ। “ ਸੁਣਿ ਗਲਾ ਆਕਾਸ ਕੀ ” ਕਿਤਾਬ ਪ੍ਰਮਾਤਮਾ ਦੇ ਮਾਰਗ ਉਤੇ ਚੱਲਣ ਵਾਲੇ ਸਾਧਕਾਂ ਲਈ ਇੱਕ ਪ੍ਰੇਰਨਾਦਾਇਕ ਸਰੋਤ ਹੈ। ਇਸ ਵਿਆਖਿਆ ਵਿੱਚ ਗੁਰੂ ਜੀ ਦੁਆਰਾ ਅਲੱਗ-ਅਲੱਗ ਸੂਤਰਾਂ ਰਾਂਹੀ ਵਰਨਣ ਕੀਤੇ ਗਏ ਪ੍ਰਭੂ ਪ੍ਰਾਪਤੀ ਦੇ ਸਿਧਾਂਤ ਨੂੰ ਵਿਸਥਾਰ ਸਹਿਤ ਸਮਝਾਉਣ ਦੀ ਕੋਸ਼ਿਸ ਕੀਤੀ ਹੈ। ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਇਸ ਢੰਗ ਨਾਲ ਅਪਨਾਅ ਕੇ ਪ੍ਰਮਾਤਮਾਂ ਦੇ ਰਸਤੇ ਉੱਤੇ ਅਸਾਨੀ ਨਾਲ ਚੱਲਿਆ ਜਾ ਸਕਦਾ ਹੈ ਅਤੇ ਆਪਣੇ ਅੰਦਰੋਂ ਉਸ ਅਫੁਰ ਅਵਸਥਾ ਨੂੰ ਅਨੁਭਵ ਕਰਕੇ ਅੰਦਰੂਨੀ ਅਨੰਦ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

The one who seeks for Supreme Being, always probe answers to such questions as how to eliminate the mirage of Enlightenment and how we can fraternize with God. This vyakhya is an effort to endorse the teachings of Shri Guru Nanak Dev Ji Portrayed at Japji Sahib and method are also mentioned how to adopt these in life. So that devotees can apportion themselves to Almighty and will be able to find out the real path to reunite with supreme power. The vyakhya “ਸੁਣਿ ਗਲਾ ਆਕਾਸ ਕੀ”is an inspirational source for the disciples .The vyakhya elaboratively explain the different ways of unification with God in different human situation by adopting preaching’s of the Guru Ji in our lives. We can walk on the divine path of amalgamation with Almighty by embracing these teachings and also will be able to remove the darkness lingering on our tired souls and can attain eternal contentment.

The Upcoming vyakhyas : Kaho Kabeer Hum Aaese Janya Part I & II ( ਕਹੁ ਕਬੀਰ ਹਮ ਐਸੇ ਜਾਨਿਆ Part I & II ) By Saint Kabir Ji's experience of attaining God

Website : EternalPathbooks.com
Years of Publishing : 2023
Language : Punjabi
Publisher : Eternal Path Publications Society (Regd.)