Sukhmani Sehaj Gobind Gunn Naam (Part-I & Part-II)
ਮਨੁੱਖ ਦੀ ਸੋਚ ਭੂਤ ਜਾਂ ਭਵਿੱਖ ਕਾਲ ਨੂੰ ਲੈ ਕੇ, ਸਾਰੇ ਵਿਚਾਰ ਪੈਦਾ ਕਰਦੀ ਹੈ। ਜੀਵਨ ਵਿੱਚ ਜੋ ਘਟਨਾਵਾਂ ਸੁਣੀਆਂ ਜਾਂ ਦੇਖੀਆਂ ਹੁੰਦੀਆਂ ਹਨ; ਉਨ੍ਹਾਂ ਨੂੰ ਮਨ ਬਾਰ-ਬਾਰ, ਆਪਣੇ ਅੰਦਰ ਦੁਹਰਾਉਂਦਾ ਰਹਿੰਦਾ ਹੈ। ਜਿਸ ਕਾਰਣ ਵਰਤਮਾਨ ਸਮੇਂ ਦਾ ਪਤਾ ਨਹੀਂ ਲੱਗਦਾ । ਇਸ ਅਸਟਪਦੀ ਵਿੱਚ ਵੀ ਐਸੇ ਸ਼ਬਦਾਂ ਦਾ ਜ਼ਿਕਰ ਆਇਆ ਹੈ; ਜਿਨਾਂ ਨੂੰ ਪੜ੍ਹਦਿਆਂ ਜਾਂ ਸੁਣਦਿਆਂ ਸਾਰ ਹੀ ਇੰਝ ਪ੍ਰਤੀਤ ਹੁੰਦਾ ਹੈ, ਜਿਵੇਂ ਇਹ ਸਾਰੇ ਸ਼ਬਦ ਇਸ ਧਰਤੀ ਲਈ ਨਹੀਂ ਵਰਤੇ ਗਏ । ਕਿਸੇ ਅਣਪਛਾਤੇ ਅਸਮਾਨ ਤੇ ਜਿੰਨ੍ਹਾਂ ਰਸਤਿਆਂ ਬਾਰੇ ਗ੍ਰੰਥਾਂ ਜਾਂ ਲੋਕਾਂ ਪਾਸੋਂ ਪੌਰਾਣਿਕ ਕਥਾਵਾਂ ਰਾਹੀਂ ਸੁਣਿਆ ਗਿਆ ਸੀ, ਉਨ੍ਹਾਂ ਬਾਰੇ ਕਿਹਾ ਗਿਆ ਹੈ । ਇਸ ਲਈ ਲਗਭਗ ਹਰ ਇੱਕ ਦੇ ਮਨ ਵਿੱਚ; ਜਿਸ ਵੇਲੇ ਇਨ੍ਹਾਂ ਪ੍ਰਕਰਣਾ ਦਾ ਜ਼ਿਕਰ ਆਉਂਦਾ ਹੈ, ਧਿਆਨ ਇੱਕ-ਦਮ ਅਸਮਾਨ ਵੱਲ ਚਲਾ ਜਾਂਦਾ ਹੈ ।
ਜਿਸ ਮਨੁੱਖ ਨੇ ਕਿਸੇ ਰਸਤੇ ਤੇ ਚੱਲ ਕੇ ਵੇਖਿਆ ਨਾ ਹੋਵੇ; ਉਸ ਵਿਅਕਤੀ ਨੇ ਅਗਰ ਉਸ ਨੂੰ ਸਮਝਣਾ ਹੋਵੇ, ਤਾਂ ਉਹ ਸਿਰਫ ਕਲਪਣਾ ਹੀ ਕਰ ਸਕਦਾ ਹੈ । ਉਹ ਮਨ ਦੇ ਖਿਆਲਾਂ ਰਾਹੀਂ ਆਪਣੇ ਅੰਦਰ ਇੱਕ ਕਾਲਪਨਿਕ ਚਿੱਤਰ ਬਣਾ ਲੈਂਦਾ ਹੈ । ਚਾਹੇ ਓਹ ਧਿਆਨ ਜਾਂ ਸੁਰਤੀ ਦਾ ਰਸਤਾ ਹੋਵੇ ਜਾਂ ਫਿਰ ਪ੍ਰਲੋਕ ਦੇ ਰਸਤੇ ਤੇ ਆਉਣ ਵਾਲੇ ਖਤਰਿਆਂ ਦਾ ਵਰਨਣ ।
ਜੀਵਨ ਦਾ ਹਰ ਪਲ ਵਰਤਮਾਨ ਦੇ ਰੂਪ ਵਿੱਚ ਗੁਜਰਦਾ ਹੈ । ਗੁਰਬਾਣੀ ਵਿੱਚ ਜਿੰਨੇ ਵੀ ਪ੍ਰਕਰਣ ਹਨ, ਉਨ੍ਹਾਂ ਦਾ ਸੰਬੰਧ ਸੁਰਤੀ (ਧਿਆਨ) ਦੇ ਰਸਤੇ ਨਾਲ ਹੈ । ਮੇਰੇ ਖਿਆਲ ਅਨੁਸਾਰ ਇਹ ਸਾਰੇ ਪ੍ਰਕਰਣ ਧਿਆਨ ਦੇ ਰਸਤੇ ਦੇ ਚਲਦਿਆਂ ਹੋਇਆਂ, ਜੋ ਅੰਦਰੂਨੀ ਪਰੇਸ਼ਾਨੀਆਂ ਹਨ, ਉਨ੍ਹਾਂ ਨੂੰ ਮੁੱਖ ਰੱਖ ਕੇ ਇਨ੍ਹਾਂ ਦਾ ਵਰਨਣ ਕੀਤਾ ਗਿਆ ਹੈ । ਇਸ ਰਸਤੇ ਤੇ ਜਿਸ ਜਗਿਆਸੂ ਨੇ ਅਜੇ ਚੱਲਣਾ ਸ਼ੁਰੂ ਨਹੀਂ ਕੀਤਾ, ਉਸ ਨੂੰ ਸੁਚੇਤ ਕਰਕੇ ਵਿਸ਼ਵਾਸ ਦਿਵਾਇਆ ਹੈ । ਬਾਣੀ ਵਿੱਚ ਹਰ ਜਗ੍ਹਾ ਜਾਗਣ ਭਾਵ ਹੋਸ਼ ਵਿੱਚ ਰਹਿਣ ਬਾਰੇ ਹੀ ਕਿਹਾ ਹੈ। ਇਸ ਲਈ ਜੀਵਨ ਵਿੱਚ ਇਸ ਸੁਰਤੀ ਦੇ ਰਸਤੇ ਨੂੰ, ਅਗਰ ਸਹੀ ਢੰਗ ਨਾਲ ਤੈਅ ਕਰ ਲਿਆ ਜਾਵੇ ਤਾਂ ਦੂਜੇ ਕਾਲਪਨਿਕ ਰਸਤਿਆ ਨੂੰ ਸੋਚਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ । ਜਿਸ ਵੇਲੇ ਜ਼ਿੰਦਗੀ ਦਾ ਹਰ ਇੱਕ ਪਲ ਸੁਰਤੀ ਵਿੱਚ ਧਿਆਨ ਨੂੰ ਰੱਖ ਕੇ ਗੁਜਾਰਿਆ ਜਾਂਦਾ ਹੈ ਤਾਂ ਸਾਰਾ ਵਰਤਮਾਨ ਅਨੰਦ ਨਾਲ ਗੁਜਰਦਾ ਹੈ। ਓਹੀ ਵਰਤਮਾਨ ਬੀਤ ਜਾਣ ਤੇ ਭੂਤ ਕਾਲ ਬਣ ਜਾਂਦਾ ਹੈ। ਦੁਬਾਰਾ ਫਿਰ ਉਸੇ ਬੀਤੇ ਹੋਏ ਸਮੇਂ ਦੀ ਪ੍ਰਫੁਲਤਾ, ਵਰਤਮਾਨ ਵਿੱਚ ਆ ਕੇ ਪ੍ਰਗਟ ਹੋ ਜਾਂਦੀ ਹੈ ਅਤੇ ਓਹੀ ਵਰਤਮਾਨ ਸਮਾਂ ਹੋ ਜਾਂਦਾ ਹੈ। ਕੁਦਰਤ ਦੀ ਹਰ ਇੱਕ ਚੀਜ਼ ਇੱਕ ਚੱਕਰ ਵਿੱਚ ਘੁੰਮਦੀ ਹੈ। ਜਿਵੇਂ ਬੱਚਾ ਪੈਦਾ ਹੋਣ ਤੋਂ ਬਾਅਦ ਵੱਡਾ ਹੋ ਕੇ ਜੁਆਨ ਹੁੰਦਾ ਹੈ । ਓਸ ਤੋਂ ਬਾਅਦ ਸਮੇਂ ਅਨੁਸਾਰ ਜ਼ਿੰਦਗੀ ਦੇ ਸਾਰੇ ਪੜਾਵਾਂ ਤੇ ਚਲਦਾ ਹੋਇਆ, ਫਿਰ ਅਖੀਰ ਨੂੰ ਬੁੱਢਾ ਹੋ ਕੇ ਇਸ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ। ਫਿਰ ਦੁਬਾਰਾ ਪੈਦਾ ਹੁੰਦਾ ਹੈ । ਇਸੇ ਤਰ੍ਹਾਂ ਬਸੰਤ ਤੋਂ ਬਾਅਦ ਗਰਮੀ ਅਤੇ ਵਰਖਾ ਤੋਂ ਬਾਅਦ ਪਤਝੜ ਰੁੱਤ ਆ ਜਾਂਦੀ ਹੈ ਫਿਰ ਦੁਬਾਰਾ ਓਹੀ ਬਸੰਤ ਸ਼ੁਰੂ ਹੋ ਜਾਂਦੀ ਹੈ । ਸ੍ਰਿਸ਼ਟੀ ਦੀ ਹਰ ਇੱਕ ਵਸਤੂ ਕੁਦਰਤ ਨੇ ਗੋਲਾਈ ਵਿੱਚ ਰੱਖੀ ਹੋਈ ਹੈ । ਜਿੰਨੇ ਵੀ ਗ੍ਰਹਿ ਧਰਤੀਆਂ ਹਨ, ਸਭ ਗੋਲ ਆਕਾਰ ਵਿੱਚ ਹਨ ਅਤੇ ਗੋਲਾਈ ਵਿੱਚ ਘੁੰਮ ਰਹੇ ਹਨ |
ਜਿਸ ਵੇਲੇ ਮਨੁੱਖ ਧਰਮ ਦੇ ਰਸਤੇ ਤੇ ਚੱਲਦਾ ਹੈ ਤਾਂ ਜਿੰਨਾ ਫਾਸਲਾ ਪੂਰਾ ਕਰਕੇ ਸਰੀਰ ਖਤਮ ਹੋ ਜਾਂਦਾ ਹੈ, ਦੁਬਾਰਾ ਫਿਰ ਅਗਲੇ ਜਨਮ ਵਿੱਚ ਓਹੀ ਵਿਅਕਤੀ ਉਸ ਜਗ੍ਹਾ ਤੋਂ ਹੀ ਅੰਦਰੂਨੀ ਸਫਰ ਸ਼ੁਰੂ ਕਰਦਾ ਹੈ । ਧਿਆਨ ਦਾ ਅੰਦਰੂਨੀ ਸਫਰ ਵੀ ਇਕੱਲੇ ਨੂੰ ਹੀ ਕਰਨਾ ਪੈਂਦਾ ਹੈ ਇੱਥੇ ਉਸੇ ਬਾਰੇ ਜ਼ਿਕਰ ਹੈ ।
ਅਰਥ:-ਧਿਆਨ (ਸੁਰਤੀ) ਦੇ ਰਸਤੇ ਦੇ ਵੇਲੇ ਕੋਈ ਵੀ ਮਾਤਾ, ਪਿਤਾ, ਪੁੱਤਰ, ਭਰਾ ਅਤੇ ਮਿੱਤਰ ਨਾਲ ਨਹੀਂ ਚੱਲ ਸਕਦੇ ਅਤੇ ਨਾਂ ਹੀ ਅੰਦਰੂਨੀ ਮਦਦ ਕਰ ਸਕਦੇ ਹਨ । ਹੇ ਮਨਾਂ! ਉੱਥੇ ਸੁਰਤੀ ਦੇ ਰਸਤੇ ਤੇ ਚੱਲਦਿਆਂ ਹੋਇਆ, ਧਿਆਨ ਹੀ ਤੇਰੇ ਨਾਲ–ਨਾਲ ਚੱਲਕੇ ਤੇਰੀ ਅਗਵਾਈ ਕਰੇਗਾ।
ਅਰਥ:- ਜਿਸ ਰਸਤੇ ਤੇ ਚੱਲਣ ਸਮੇਂ ਜਿੱਥੇ ਬਹੁਤ ਸਾਰੇ ਵਿਕਾਰ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ), ਜਮ ਦੇ ਦੂਤਾਂ ਵਾਂਗ ਮਨ ਨੂੰ ਆਪਣੇ ਥੱਲੇ ਲਿਤਾੜ ਦਿੰਦੇ ਹਨ ।(ਭਾਵ :-ਮਨ ਨੂੰ ਆਪਣੇ ਘੇਰੇ ਵਿੱਚ ਕਰ ਲੈਂਦੇ ਹਨ) ਉੱਥੇ ਨਾਮ ਨੂੰ ਜਪਣ ਨਾਲ ਇਹ ਸਾਰੇ ਵਿਕਾਰ ਸ਼ਾਂਤ ਹੋ ਜਾਂਦੇ ਹਨ ਅਤੇ ਨਾਮ ਦੀ ਯਾਦ ਹੀ ਤੇਰੇ ਨਾਲ ਜਾਂਦੀ ਹੈ।
ਇਸ ਰਸਤੇ ਚੱਲਣ ਸਮੇਂ ਹੀ ਪਤਾ ਲੱਗਦਾ ਹੈ, ਕਿ ਵਿਕਾਰਾਂ ਦੀ ਵੀ ਕੋਈ ਹੋਂਦ ਹੁੰਦੀ ਹੈ । ਹਰ ਰੋਜ਼ ਇਨ੍ਹਾਂ ਨਾਲ ਮਿਲਕੇ ਕੇ ਚੱਲਣ ਕਰਕੇ, ਇਨ੍ਹਾਂ ਬਾਰੇ ਮਨ ਵਿੱਚ ਕੋਈ ਵੀ ਅਹਿਸਾਸ ਨਹੀਂ ਹੁੰਦਾ। ਧਿਆਨ ਦੇ ਰਸਤੇ ਵਿਕਾਰਾਂ ਤੋਂ ਬਿਲਕੁਲ ਉਲਟ ਹੋਣ ਕਰਕੇ, ਮਨ ਉੱਤੇ ਇਨ੍ਹਾਂ ਵਿਕਾਰਾਂ ਦਾ ਪ੍ਰਭਾਵ ਦਿਖਾਈ ਦੇਣ ਲੱਗ ਜਾਂਦਾ ਹੈ । ਇਸ ਕਰਕੇ ਅਕਸਰ ਲੋਕਾਂ ਤੋਂ ਸੁਣਿਆਂ ਜਾਂਦਾ ਹੈ ਕਿ ਜਿਸ ਵੇਲੇ ਸਿਮਰਨ ਨਹੀਂ ਕਰਦੇ, ਉਸ ਵੇਲੇ ਇਨ੍ਹਾਂ ਦਾ ਕੋਈ ਵੀ ਪਤਾ ਨਹੀਂ ਸੀ। ਸਚਾਈ ਇਹ ਹੈ ਕਿ ਉਸ ਵੇਲੇ ਉਨ੍ਹਾਂ ਵਿੱਚ ਰਹਿ ਕੇ, ਉਨ੍ਹਾਂ ਅਨੁਸਾਰ ਜੀਵਨ ਨੂੰ ਜੀਅ ਰਹੇ ਸੀ । ਇਸ ਕਰਕੇ ਪਤਾ ਨਹੀਂ ਲੱਗਦਾ।
ਅਰਥ :- ਜਿੱਥੇ ਅੰਤਰ ਮੁੱਖ ਰਸਤੇ ਤੇ ਚੱਲਦਿਆਂ ਹੋਇਆਂ, ਬਹੁਤ ਹੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉੱਥੇ ਪ੍ਰਭੂ ਦੇ ਨਾਮ ਵਿੱਚ ਜਿਵੇਂ-ਜਿਵੇਂ ਲੀਨ ਹੁੰਦੇ ਜਾਂਦੇ ਹਾਂ,ਉਨ੍ਹਾਂ ਰੁਕਾਵਟਾਂ ਤੋਂ ਨਾਮ ਇੱਕ ਖਿਨ ਮਾਤਰ ਵਿੱਚ ਬਾਹਰ ਕੱਢ ਲੈਂਦਾ ਹੈ ।(ਭਾਵ:- ਇਸ ਰਸਤੇ ਤੇ ਚੱਲਦਿਆਂ ਹੋਇਆਂ ਮਨ ਕਈ ਉਲਝਣਾ ਪੈਦਾ ਕਰਦਾ ਹੈ। ਪਰ ਅੰਦਰੋਂ ਅਚਾਨਕ (Intuition) ਪੈਦਾ ਹੋਣ ਨਾਲ, ਉਹ ਸਾਰਾ ਮਸਲਾ ਹੱਲ ਹੋ ਜਾਂਦਾ ਹੈ।)
ਅਰਥ :- ਅਨੇਕਾਂ ਤਰ੍ਹਾਂ ਦੀਆਂ ਧਾਰਮਿਕ ਰਸਮਾਂ ਨੂੰ ਕਰਕੇ ਵੀ, ਮਨ ਦੇ ਵਿਕਾਰਾਂ ਤੋਂ ਉੱਪਰ ਨਹੀਂ ਉੱਠਿਆ ਜਾ ਸਕਦਾ । ਹਰੀ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ ।
ਅਰਥ:- ਹੇ ਮੇਰੇ ਮਨ ! ਰੱਬ ਦੇ ਪਿਆਰੇ ਗੁਰਮੁਖਾਂ ਨੂੰ ਮਿਲਕੇ ਨਾਮ ਨੂੰ ਜਪਿਆ ਕਰ । ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਬਹੁਤ ਸਾਰੇ ਸੁੱਖ ਪ੍ਰਾਪਤ ਹੋਣਗੇ।
ਅਰਥ:- ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਦੁੱਖਾਂ ਵਿੱਚ ਹੀ ਰਹਿੰਦਾ ਹੈ। ਪ੍ਰਮੇਸ਼ਰ ਦਾ ਨਾਮ ਜਪ ਕੇ ਉਸ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਸੁੱਖਾਂ ਨੂੰ ਪ੍ਰਾਪਤ ਕਰ ਲੈਂਦਾ ਹੈ ।
ਹਰ ਇੱਕ ਇਨਸਾਨ ਦੇ ਮਨ ਦਾ ਭਰਮ ਹੈ ਕਿ ਸੰਸਾਰ ਦੇ ਜਿੰਨੇ ਵੀ ਰਾਜੇ ਹਨ, ਉਹ ਬਹੁਤ ਹੀ ਸੁਖੀ ਰਹਿੰਦੇ ਹਨ । ਕਿਉਂਕਿ ਸਾਰੇ ਸੁੱਖਾਂ ਨੂੰ ਭੋਗਦੇ ਹੋਏ ਪੁੱਤਖ ਦਿਸਦੇ ਹਨ । ਅੱਖਾਂ ਦੇ ਸਾਹਮਣੇ ਜਿਸ ਵੇਲੇ ਉਨ੍ਹਾਂ ਦੀ ਸ਼ਾਨੋ-ਸ਼ੌਕਤ ਨੂੰ ਕੋਈ ਦੇਖਦਾ ਹੈ ਤਾਂ ਇਹ ਬਿਲਕੁੱਲ ਸਹੀ ਪ੍ਰਤੀਤ ਹੁੰਦਾ ਹੈ। ਜੋ ਆਰਥਿਕ ਹਾਲਤ ਵਿੱਚ ਉਸ ਦਰਜੇ ਤੋਂ ਥੱਲੇ ਹਨ, ਉਨ੍ਹਾਂ ਨੂੰ ਇੰਝ ਪ੍ਰਤੀਤ ਹੁੰਦਾ ਹੈ। ਪਰ ਮਨ ਕਰਕੇ ਉਹ ਰਾਜੇ ਅੰਦਰੋਂ ਬਹੁਤ ਹੀ ਖਾਲੀ/ਕੰਗਾਲ ਹੁੰਦੇ ਹਨ । ਇਸ ਕਰਕੇ ਮਨ ਨੂੰ ਉਲਝਾਉਣ ਵਾਸਤੇ ਰਾਗ, ਨਾਚ, ਨਸ਼ੇ, ਲੜਾਈਆਂ ਆਦਿ ਰੁਝੇਵਿਆਂ
*ਨੋਟ:- ‘ਪਨੁਹਚਰਨ’ (ਸੰਸਕ੍ਰਿਤ ਦੇ ਸ਼ਬਦ ਪੁਰਸ਼ਚਰਨ) ਨੂੰ ਹੀ ਇੱਥੇ ਬਾਣੀ ਵਿੱਚ ਵਰਨਣ ਕੀਤਾ ਹੈ। ਇਸ ਤੋਂ ਭਾਵ ਹੈ ਕਿ ਕਿਸੇ ਵੀ ਮੰਤਰ, ਜਾਪ ਜਾਂ ਹਵਨ ਯੱਗ ਨੂੰ ਕਰਨ ਤੋਂ ਪਹਿਲਾ ਸੰਕਲਪ ਕੀਤਾ ਜਾਂਦਾ ਹੈ । ਜਿਸ ਵਿੱਚ ਘੱਟ ਤੋਂ ਘੱਟ ਸਵਾ ਲੱਖ ਦੀ ਗਿਣਤੀ ਦੇ ਕਰੀਬ ਇਹ ਕਰਨੇ ਹੁੰਦੇ ਹਨ। ਜਿਸ ਨੂੰ ‘ਅਨੁਸ਼ਠਾਨ’ਜਾਂ‘ ਚਾਲੀਸਾ’ ਵੀ ਕਿਹਾ ਜਾਂਦਾ ਹੈ। ਵਿੱਚ ਆਪਣੇ ਆਪ ਨੂੰ ਵਿਅਸਤ (busy) ਰੱਖਦੇ ਹਨ।
ਧਨ ਪਦਾਰਥਾਂ ਨਾਲ ਸੁੱਖ ਮਿਲ ਜਾਣਾ, ਇਹ ਵੀ ਇੱਕ ਮਨ ਦਾ ਹੀ ਖਿਆਲ ਹੈ । ਇਹ ਵੀ ਠੀਕ ਉਸੇ ਤਰ੍ਹਾਂ ਦਾ ਹੀ ਵਿਚਾਰ ਹੈ ਜਿਵੇਂ ਕਿ ਮਾਰੂਥਲ ਵਿੱਚ ਮਿਰਗ ਤ੍ਰਿਸ਼ਨਾ ਦਾ ਭਰਮ ਪੈਦਾ ਹੁੰਦਾ ਹੈ । ਦੂਰ ਤੋਂ ਪਾਣੀ ਪ੍ਰਤੀਤ ਹੁੰਦਾ ਹੈ, ਪਰ ਜਿਸ ਵੇਲੇ ਪਾਸ ਜਾਂਦੇ ਹਾਂ, ਤਾਂ ਉਸ ਥਾਂ ਤੇ ਪਾਣੀ ਨਹੀਂ ਹੁੰਦਾ। ਫਿਰ ਥੋੜੀ ਦੂਰ ਇਸ ਤਰ੍ਹਾਂ ਪਾਣੀ ਦਾ ਭਰਮ ਪੈਦਾ ਹੁੰਦਾ ਹੈ। ਠੀਕ ਇਸੇ ਤਰ੍ਹਾਂ ਹੀ ਇੰਨ੍ਹਾਂ ਪਦਾਰਥਾਂ ਦੇ ਹਾਲਾਤ ਹਨ । ਮਨ ਦੀ ਵਾਸਨਾ ਅਨੁਸਾਰ ਪਦਾਰਥਾਂ ਨੂੰ ਪ੍ਰਾਪਤ ਕਰਕੇ, ਜਿਸ ਵੇਲੇ ਭੋਗ ਲਿਆ ਜਾਂਦਾ ਹੈ; ਭੋਗਣ ਤੋਂ ਪਹਿਲਾਂ ਉਸ ਵਸਤੂ ਪ੍ਰਤੀ ਜੋ ਖਿੱਚ ਸੀ, ਉਹ ਖਤਮ ਹੋ ਜਾਂਦੀ ਹੈ । ਜੋ ਸੁੱਖ ਮਨ ਕਰਕੇ ਇੰਨ੍ਹਾਂ ਵਿੱਚ ਸਮਝਿਆ ਜਾਂਦਾ ਸੀ, ਉਹ ਇੱਕ ਕਲਪਣਾ ਵਾਂਗ ਪ੍ਰਤੀਤ ਹੋਣ ਲੱਗਦਾ ਹੈ । ਇਹੀ ਕਾਰਨ ਹੈ ਕਿ ਬਹੁਤ ਸਾਰੇ ਰਾਜੇ ਰਾਜ ਭਾਗ ਨੂੰ ਛੱਡ ਕੇ, ਪ੍ਰਮੇਸ਼ਰ ਦੇ ਰਸਤੇ ਤੇ ਚੱਲਣ ਵਾਸਤੇ ਤਿਆਰ ਹੋ ਗਏ।
ਸਭ ਦੇ ਮਨ ਵਿੱਚ ਇਹੀ ਖਿਆਲ ਹੈ ਕਿ ਇਨ੍ਹਾਂ ਪਦਾਰਥਾਂ ਵਿੱਚੋ ਸੁਖ ਅਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ । ਦਰਅਸਲ ਧਨ ਪਦਾਰਥਾਂ ਤੋਂ ਸਹੂਲਤ ਲੈ ਸਕਦੇ ਹਾਂ, ਉਹ ਵੀ ਜੇਕਰ ਇੰਨ੍ਹਾਂ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਂਦਾ ਜਾਵੇ । ਇਸ ਤਰ੍ਹਾਂ ਅਰਾਮ ਦਾਇਕ ਤਰੀਕੇ ਨਾਲ ਜ਼ਿੰਦਗੀ ਨੂੰ ਬਿਤਾਇਆ ਜਾ ਸਕਦਾ ਹੈ । ਪਰ ਮਨ ਇੰਨ੍ਹਾਂ ਸਹੂਲਤਾਂ ਨੂੰ ਲੈਣ ਦੇ ਬਾਵਜੂਦ ਅੰਦਰੋਂ ਖਾਲੀ ਹੀ ਮਹਿਸੂਸ ਕਰਦਾ ਹੈ । ਜਿਸ ਕਾਰਨ ਮਨ ਅੰਦਰ ਸੁਖ ਨੂੰ ਪ੍ਰਾਪਤ ਕਰਨ ਦੀ ਇੱਛਾ ਬਣੀ ਰਹਿੰਦੀ ਹੈ । ਧਾਰਮਿਕ ਗ੍ਰੰਥਾਂ ਜਾਂ ਰੱਬ ਦੇ ਪਿਆਰਿਆਂ ਰਾਹੀਂ; ਜਿਸ ਵੇਲੇ ਓਹ ਮਨੁੱਖ ਪ੍ਰਮੇਸ਼ਰ ਦੇ ਰਸਤੇ ਤੇ ਚੱਲਦਾ ਹੈ ਤਾਂ ਉਸ ਦੇ ਮਨ ਅੰਦਰੋਂ ਪ੍ਰਭੂ ਦੇ ਨਾਮ ਦੀ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਜਿਸ ਨਾਲ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ।
ਅਰਥ:-ਲੱਖਾਂ ਕਰੋੜਾਂ ਮੁਸ਼ਕਿਲਾਂ ਨਾਲ ਘਿਰਿਆ ਹੋਇਆ ਮਨੁੱਖ, ਨਾਮ ਨੂੰ ਜਪ ਕੇ ਉਨ੍ਹਾਂ ਮੁਸੀਬਤਾਂ ਤੋਂ ਬਾਹਰ ਨਿਕਲ ਜਾਂਦਾ ਹੈ ।
ਮਨ ਦਾ ਸੁਭਾਅ ਖਾਲੀ ਬੈਠਣ ਦਾ ਨਹੀਂ ਹੈ । ਜ਼ਰੂਰਤ ਤੋਂ ਬਿਨਾਂ ਵੀ ਮਨ ਆਪਣੇ ਆਪ ਨੂੰ ਕਿਸੇ ਵਿਚਾਰ ਜਾਂ ਕੰਮ ਵਿੱਚ ਉਲਝਾਈ ਰੱਖਦਾ ਹੈ । ਬੇਹੋਸ਼ੀ ਕਾਰਨ ਉਹੀ ਮਨ ਕਈ ਵਾਰ ਆਪਣੇ ਹੀ ਖਿਆਲਾਂ ਵਿੱਚ ਫਸ ਜਾਂਦਾ ਹੈ ਅਤੇ ਨਵੀਆਂ ਉਲਝਣਾਂ ਨੂੰ ਵਾਰ-ਵਾਰ ਪੈਦਾ ਕਰਦਾ ਹੈ । ਲੋਕਾਂ ਵਿੱਚ ਆਮ ਕਹਾਵਤ ਹੈ ਕਿ “ਖਾਲੀ ਮਨ ਸ਼ੈਤਾਨ ਦਾ ਘਰ”। ਇਹ ਕਹਾਵਤ ਕਸਵੱਟੀ ਦੇ ਹਿਸਾਬ ਨਾਲ ਸਹੀ ਨਹੀਂ ਹੈ । ਕਿਸੇ ਵੀ ਮਨੁੱਖ ਦਾ ਮਨ ਖਾਲੀ ਨਹੀਂ ਹੁੰਦਾ । ਕੰਮ ਕਾਰ ਤੋਂ ਵਿਹਲਾ ਹੋ ਕੇ ਬੈਠਣ ਨਾਲ ਵੀ ਮਨ ਖਾਲੀ ਨਹੀਂ ਹੁੰਦਾ । ਉਸ ਵਿੱਚ ਕੋਈ ਨਾ ਕੋਈ ਵਿਚਾਰ ਚੱਲਦੇ ਹੀ ਰਹਿੰਦੇ ਹਨ।
ਜਿਸ ਵੇਲੇ ਪ੍ਰਭੂ ਦੇ ਸਿਮਰਨ ਨੂੰ ਕਰਦੇ ਮਨ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਹੈ, ਤਾਂ ਮਨ ਵਿੱਚ ਸਥਿਰਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਹਰ ਸਮੇਂ ਇਸ ਤਰ੍ਹਾਂ ਹੋਸ਼ ਵਿੱਚ ਰਹਿ ਕੇ ਉਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਨੂੰ ਸਮਝਣ ਦੀ ਅੰਦਰੋਂ ਸੋਝੀ ਆ ਜਾਂਦੀ ਹੈ ।
ਅਰਥ:- ਧਨ ਪਦਾਰਥਾਂ ਨੂੰ ਅਨੇਕਾਂ ਰੂਪਾਂ ਵਿੱਚ ਵਰਤ ਕੇ, ਉਨ੍ਹਾਂ ਦੇ ਸੁਆਦਾਂ ਅਤੇ ਸੁੱਖਾਂ ਨਾਲ ਮਨ ਅੰਦਰੋਂ ਤ੍ਰਿਸ਼ਨਾ ਨਹੀਂ ਬੁਝਦੀ । ਪ੍ਰਮੇਸ਼ਰ ਦੇ ਨਾਮ ਵਿੱਚ ਲੀਨ ਹੋਣ ਨਾਲ, ਇਨਸਾਨ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਂਦਾ ਹੈ ।
ਅਰਥ:- ਸੁਰਤੀ ਦੇ ਰਸਤੇ ਤੇ ਚੱਲਦਿਆਂ ਹੋਇਆਂ ਜਿੱਥੇ ਇੱਕਲਾ ਧਿਆਨ ਹੀ ਰਹਿ ਜਾਂਦਾ ਹੈ, ਉਸ ਰਸਤੇ ਤੇ ਚੱਲਣ ਵਾਸਤੇ ਪ੍ਰਭੂ ਦਾ ਨਾਮ ਸਹਾਇਤਾ ਕਰੇਗਾ ।
ਭਾਵ:-ਉਸ ਪ੍ਰਭੂ ਦਾ ਨਿਰਾਕਾਰ ਨਾਮ ਹੀ ਸੁਰਤੀ ਦੇ ਰਸਤੇ ਦਾ ਮਾਰਗ ਦਰਸ਼ਨ ਕਰਦਾ ਹੈ ।
ਅਰਥ:- ਜਿਸ ਨਾਮ ਵਿੱਚ ਇੰਨੇ ਗੁਣ ਹਨ (ਜਾਂ ਨਾਮ ਵਿੱਚ ਇੰਨੀ ਸ਼ਕਤੀ ਹੈ), ਉਸ ਨੂੰ ਮਨ ਵਿੱਚ ਸਦਾ ਯਾਦ ਕਰਨਾ ਚਾਹੀਦਾ ਹੈ । ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਉਸ ਨੂੰ ਹਿਰਦੇ ਅੰਦਰ ਵਸਾ ਲੈਂਦਾ ਹੈ ਉਸਨੂੰ ਉੱਤਮ ਅਵਸਥਾ (ਸਥਿਤੀ) ਪ੍ਰਾਪਤ ਹੋ ਜਾਂਦੀ ਹੈ।
ਅਰਥ:-ਜੋ ਇਨਸਾਨ ਮਨ ਦੇ ਵਿਕਾਰਾਂ ਤੋਂ ਬਹੁਤ ਜ਼ੋਰ ਲਗਾ ਕੇ ਵੀ ਨਹੀਂ ਛੁੱਟ ਸਕਿਆ । ਉਹੀ ਮਨੁੱਖ ਨਾਮ ਨੂੰ ਜਪ ਕੇ, ਉਨ੍ਹਾਂ ਵਿਕਾਰਾਂ ਤੋਂ ਮੁਕਤ ਹੋ ਗਿਆ ।
ਅਰਥ:- ਅਨੇਕਾਂ ਹੀ ਰੁਕਾਵਟਾਂ, ਜਿਨ੍ਹਾਂ ਨਾਲ ਮਨ ਆਪਣਾ ਹੋਂਸਲਾ ਹਾਰ ਜਾਂਦਾ ਹੈ। ਪ੍ਰਭੂ ਦਾ ਨਾਮ ਜੱਪਣ ਨਾਲ, ਉਨ੍ਹਾਂ ਮੁਸ਼ਕਿਲਾਂ ਦਾ ਇਕ ਦਮ ਹੱਲ ਨਿੱਕਲ ਆਉਂਦਾ ਹੈ।
ਅਰਥ : ਜਿਹੜਾ ਮੱਨੁਖ ਅਨੇਕਾਂ ਜੂਨਾਂ ਵਿੱਚ ਪੈਦਾ ਹੋ ਕੇ ਮਰਨ ਤੋਂ ਬਾਅਦ ਫਿਰ ਵਾਰ -ਵਾਰ ਜੰਮਦਾ ਮਰਦਾ ਹੈ । ਨਾਮ ਜਪਣ ਨਾਲ ਉਸਨੂੰ ਜੂਨਾਂ ਵਿੱਚ ਨਹੀਂ ਆਉਣਾ ਪੈਂਦਾ, ਅੰਤ ਨੂੰ ਉਹ ਨਾਮ ਵਿੱਚ ਹੀ ਸਥਿਰ ਹੋ ਜਾਂਦਾ ਹੈ ।
ਅਰਥ :- ਹਉਮੈ ਨਾਲ ਮੈਲੇ ਹੋਏ ਮਨ ਨੂੰ ਮਨੁੱਖ ਕਦੀ ਵੀ ਧੋ ਕੇ ਸਾਫ਼ ਨਹੀਂ ਕਰਦਾ ।
ਜਾਂ
ਮਨ ਨੂੰ ਮੈਲਾ ਕਰਨ ਵਾਲੀ ਹਉਮੈ ਨਾਲ, ਉਸ ਮਨ ਨੂੰ ਕਦੇ ਧੋਤਾ ਨਹੀਂ ਜਾ ਸਕਦਾ । ਪਰ ਪ੍ਰਭੂ ਦਾ ਨਾਮ; ਉਸ ਹਉਮੈ ਨਾਲ ਪੈਦਾ ਹੋਏ, ਕਰੋੜਾਂ ਪਾਪਾਂ ਨੂੰ ਖ਼ਤਮ ਕਰ ਦਿੰਦਾ ਹੈ।
ਅਰਥ:-ਪ੍ਰਮੇਸ਼ਰ ਦਾ ਨਾਮ ਐਸਾ ਹੈ, (ਭਾਵ:- ਇੰਨ੍ਹਾ ਸ਼ਕਤੀਸ਼ਾਲੀ ਹੈ) ਜਿਸ ਦਾ ਜਾਪ ਕਰਕੇ ਮਨ ਨੂੰ ਉਸ ਵਿੱਚ ਲੀਨ ਕਰ ਸਕਦੇ ਹੋ । ਗੁਰੂ ਜੀ ਕਹਿੰਦੇ ਹਨ ਕਿ ਉਸ ਨਾਮ ਨੂੰ ਸਾਧੂਆਂ ਦੀ ਸਗੰਤ ਵਿੱਚ ਰਹਿ ਕੇ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ ।
“ਸੁਖਮਨੀ ਸਹਜ ਗੋਬਿੰਦ ਗੁਨ ਨਾਮ" - ਸੁਖਮਨੀ ਸਾਹਿਬ ਦੀ ਵਿਆਖਿਆ (Sukhmani Sahib Vyakhya) ਨੂੰ ਪੰਜਾਬੀ ਵਿੱਚ ਸਰਲ ਢੰਗ ਨਾਲ ਸਮਝ ਸਕਦੇ ਹੋ | ਇਸ ਗ੍ਰੰਥ ਦਵਾਰਾ ਗੁਰੂ ਸਾਹਿਬ ਦੀਆਂ ਦਿੱਤੀਆਂ ਹੋਈਆਂ ਸਿਖਿਆਵਾਂ ਨੂੰ ਸਮਝ ਕੇ ਜੀਵਨ ਵਿੱਚ ਉਤਾਰ ਸਕਦੇ ਹੋ | ਨਵੇਂ ਅਤੇ ਪੁਰਾਣੇ ਖੋਜੀ ਜਿਗਿਆਸੂਆਂ ਨੂੰ ਪ੍ਰਮਾਤਮਾ ਦੇ ਰਸਤੇ ਤੇ ਚੱਲਣ ਵਾਸਤੇ ਇਹ ਗ੍ਰੰਥ ਮੱਦਦਗਾਰ ਸਿੱਧ ਹੋਵੇਗਾ |
ਸੁਖਮਨੀ ਸਾਹਿਬ ਦੀ ਵਿਆਖਿਆ (ਸਟੀਕ) ਅਨੁਭਵ ਦੇ ਆਧਾਰ ਤੇ ਹੋਣ ਕਰਕੇ ਇਸ ਦਾ ਵਿਖਿਆਨ ਗੁੱਝੇ ਪ੍ਰਸੰਗਾਂ ਨੂੰ ਸਿੱਧੇ ਤਰੀਕੇ ਨਾਲ ਸਮਝਾਉਂਦਾ ਹੈ | ਜਿਸ ਨਾਲ ਤੁਸੀਂ ਹਰ ਇਕ ਸਲੋਕ ਅਤੇ ਅਸਟਪਦੀ ਦੇ ਅਰਥਾਂ ਨੂੰ ਆਸਾਨੀ ਨਾਲ ਸਮਝ ਸਕਦੇ ਹੋ। "ਸੁਖਮਨੀ ਸਹਜ ਗੋਬਿੰਦ ਗੁਨ ਨਾਮ" ਉਹਨਾਂ ਸਭਨਾ ਲਈ ਲਾਭਦਾਇਕ ਹੈ ਜੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਰਥਾਂ ਨੂੰ ਸਮਝਣਾ ਚਾਹੁੰਦੇ ਹਨ।
ਭਾਵੇਂ ਤੁਸੀਂ ਅਧਿਆਤਮਿਕ ਵਿਕਾਸ ਦੀ ਮੰਗ ਕਰ ਰਹੇ ਹੋ ਜਾਂ ਔਖੇ ਸਮਿਆਂ ਵਿੱਚ ਸੁਖ ਦੀ ਭਾਲ ਕਰ ਰਹੇ ਹੋ, "ਸੁਖਮਨੀ ਸਾਹਿਬ ਵਿਆਖਿਆ " ਇੱਕ ਗ੍ਰੰਥ ਹੈ ਜਿਸਦੀ ਤੁਹਾਨੂੰ ਲੋੜ ਹੈ। ਇਸ ਗ੍ਰੰਥ ਨੂੰ ਆਰਡਰ ਕਰਕੇ ਆਪਣੀ ਜ਼ਿੰਦਗੀ ਨੂੰ ਸ਼ਾਂਤੀਪੂਰਨ ਅਤੇ ਖੁਸ਼ਹਾਲ ਬਣਾ ਸਕਦੇ ਹੋ । ਗ੍ਰੰਥ ਨੂੰ ਮੰਗਵਾਉਣ ਲਈ ਸਾਨੂੰ Whatsapp ਤੇ ਸੰਪਰਕ ਕਰ ਸਕਦੇ ਹੋ ਜੀ ।
In this vyakhya “Sukhmani Sehaj Gobind Gunn Naam”, you can find a friendly and accessible meaning of Sri Sukhmani Sahib Path in Punjabi. The Purpose of this steek is to make it easy and understandable for readers of all backgrounds to connect with sikhism teachings. Whether you're just starting to explore spirituality or you've been searching for a while, this vyakhya has something helpful for everyone.
What sets our "Sukhmani Sahib Steek" apart is its ease of language. This Vyakhya explains all Complex concepts in a straightforward manner, allowing you to understand the meaning of each verse with ease. “Sukhmani Sehaj Gobind Gunn Naam” is Helpful for those who want to understand the Meaning of Sri Sukhmani Sahib ji.
Whether you're looking to grow spiritually or just need some guidance during tough times, " Sukhmani Sehaj Gobind Gunn Naam " is the vyakhya you need. Order this Vyakhya Today and make your life peaceful and happy.