Nitnem Steek - Amrit Myi Baniya Da Guldasta

Amrit Myi Baniya Da Guldasta

Nitnem Steek - Amrit Myi Baniya Da Guldasta

Nitnem Steek - Amrit Myi Baniya Da Guldasta

ਗੁਰਬਾਣੀ ਪੜ੍ਹਣ ਨਾਲ ਮਨ ਅੰਦਰ ਇਕ ਚਾਅ ਅਤੇ ਆਤਮਿਕ ਆਨੰਦ ਪੈਦਾ ਹੁੰਦਾ ਹੈ। ਜੇਕਰ ਅਸੀਂ ਇਸ ਆਨੰਦ ਨੂੰ ਆਪਣੀ ਜ਼ਿੰਦਗੀ ਵਿਚ ਢਾਲ ਲਈਏ ਤਾਂ ਅਸੀਂ ਪ੍ਰਮਾਤਮਾ ਨੂੰ ਮਿਲਣ ਦੇ ਮਕਸਦ ਨੂੰ ਪੂਰਾ ਕਰ ਸਕਦੇ ਹਾਂ ਜਿਸ ਲਈ ਸਾਨੂੰ ਪ੍ਰਮਾਤਮਾ ਨੇ ਇਹ ਮਨੁੱਖਾ ਜਨਮ ਦਿੱਤਾ ਹੈ। “ਅੰਮ੍ਰਿਤ-ਮਈ ਬਾਣੀਆਂ ਦਾ ਗੁਲਦਸਤਾ"ਵਿੱਚ; ਨਿਤਨੇਮ ਦੀਆਂ ਕੁੱਝ ਬਾਣੀਆਂ ਦੀ ਵਿਆਖਿਆ ਨੂੰ,ਇੱਕ ਸੁੰਦਰ ਗੁਲਦਸਤੇ ਵਿਚ ਪ੍ਰੋਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ। ਇਹ ਸਾਡੀ ਦਿਨ-ਚਰਿਆ ਦਾ ਅਹਿਮ ਹਿੱਸਾ ਹਨ ਅਤੇ ਆਤਮਿਕ ਵਿਕਾਸ, ਸੱਚਾਈ, ਅਤੇ ਆਨੰਦ ਪ੍ਰਾਪਤ ਕਰਨ ਵਿੱਚ ਮਦਦ ਕਰਦੀਆਂ ਹਨ। ਇਸ ਵਿਆਖਿਆ ਵਿੱਚ, ਤੁਸੀਂ ਹਰ ਇੱਕ ਬਾਣੀ ਦੇ ਅਰਥ ਨੂੰ ਆਸਾਨ ਅਤੇ ਸਰਲ ਰੂਪ ਵਿੱਚ ਪੜ੍ਹ ਸਕੋਗੇ।ਜਿਸ ਨਾਲ ਇਹ ਸਮਝਣਾ ਬਹੁਤ ਸੌਖਾ ਹੋ ਜਾਵੇਗਾ ਕਿ ਗੁਰਬਾਣੀ ਦੇ ਸਿਧਾਤਾਂ ਨੂੰ ਜੀਵਨ ਦੇ ਅਨੁਭਵ ਵਿਚ, ਅਸਲੀ (ਪ੍ਰੈਕਟੀਕਲ) ਤੌਰ ਤੇ ਕਿਵੇਂ ਉਤਾਰਿਆ ਜਾ ਸਕਦਾ ਹੈ ? ਜਿਸ ਨਾਲ ਤੁਸੀਂ ਆਪਣੇ ਆਧਿਆਤਮਿਕ ਯਾਤਰਾ ਵਿੱਚ ਇੱਕ ਨਵਾਂ ਰੁਖ਼ ਅਤੇ ਸਹੀ ਮਾਰਗ ਪ੍ਰਾਪਤ ਕਰ ਸਕੋਗੇ। ਇਸ " ਅੰਮ੍ਰਿਤ-ਮਈ ਬਾਣੀਆਂ ਦਾ ਗੁਲਦਸਤਾ" ਵਿਆਖਿਆ ਵਿੱਚ, ਗੁਰਬਾਣੀ ਦੇ ਸਰਲ ਅਰਥਾਂ ਦੀ ਖੂਬਸੂਰਤੀ ਬਾਰੇ ਦੱਸਿਆ ਗਿਆ ਹੈ । ਬਾਣੀ ਦੇ ਹਰ ਇੱਕ ਅਰਥ ਨੂੰ ਸਿੱਧਾ, ਅਤੇ ਸਪਸ਼ਟ ਰੂਪ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਪੜ੍ਹਨ ਵਾਲੇ ਅਸਾਨੀ ਨਾਲ ਸਮਝ ਸਕਣ।ਬਾਣੀਆਂ ਦੀ ਇਹ ਵਿਆਖਿਆ, ਜੀਵਨ ਵਿੱਚ ਇਕ ਨਵਾਂ ਦ੍ਰਿਸ਼ਟੀਕੋਣ ਪੈਦਾ ਕਰ ਦਿੰਦੀ ਹੈ, ਜਿਸ ਨਾਲ ਮਨੁੱਖੀ ਜੀਵਨ ਦੀ ਗਹਿਰਾਈ ਅਤੇ ਉਸਦੇ ਆਤਮਿਕ ਸੁਨੇਹੇ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ।

ਨਿਤਨੇਮ ਸਾਹਿਬ ਦੀਆਂ ਬਾਣੀਆਂ -

ਜਾਪੁ ਸਾਹਿਬ - ਅੰਮ੍ਰਿਤ-ਮਈ ਬਾਣੀਆਂ ਦਾ ਗੁਲਦਸਤਾ ਵਿੱਚ ਜਾਪੁ ਸਾਹਿਬ ਬਾਣੀ ਅੰਦਰ ਬਹੁਤ ਹੀ ਸਰਲ ਢੰਗ ਨਾਲ ਵਿਆਖਿਆ ਕੀਤੀ ਗਈ ਹੈ। ਜਿਸ ਵਿੱਚ ਗੁਰੂ ਸਾਹਿਬਾਂ ਦੁਆਰਾ ਆਤਮ ਗਿਆਨ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ, ਪੁਰਾਤਨ ਸਮੇਂ ਤੋਂ ਚਲੇ ਆ ਰਹੇ ਸੂਤਰਾਂ ਨੂੰ ਇੱਕ ਨਿਵੇਕਲੇ ਅਤੇ ਸਰਲ ਅੰਦਾਜ ਵਰਨਣ ਕੀਤਾ। ਜਿਸ ਗਿਆਨ ਦੇ ਪ੍ਰਾਪਤ ਹੋਣ ਤੋਂ ਬਾਅਦ, ਪ੍ਰਮਾਤਮਾ ਅਤੇ ਆਤਮਾ ਦੇ ਨਜਾਰਿਆ ਬਾਰੇ ਕਿਸ ਤਰਾਂ ਦਾ ਅਨੁਭਵ ਹੁੰਦਾ ਹੈ ਅਤੇ ਵਿਸਮਾਦ ਦੀ ਅਵਸਥਾ ਵਿੱਚ ਪ੍ਰਮਾਤਮਾ ਅਤੇ ਉਸਦੀ ਸ੍ਰਿਸ਼ਟੀ ਕਿਵੇਂ ਵਿਸਮਾਦਿਤ ਭਰੀ ਲੱਗਦੀ ਹੈ ਉਹਨਾਂ ਸਾਰਿਆਂ ਛੰਦਾਂ ਨੂੰ ਬੜੇ ਸੁਖਾਲੇ ਢੰਗ ਨਾਲ ਇੱਕ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ।

ਸਵਯੇ - ਗੁਰੂ ਸਾਹਿਬਾਂ ਦੀ ਇਸ ਰਚਨਾ ਵਿੱਚ, ਜੀਵਨ ਦੀ ਅਸਥਿਰਤਾ ਅਤੇ ਪਖੰਡ ਨਾਲ ਭਰੇ ਹੋਏ ਕਰਮਕਾਂਡਾਂ ਤੋਂ ਬਾਹਰ ਹੋ ਕੇ, ਕੇਵਲ ਪ੍ਰਮਾਤਮਾ ਦੀ ਅਰਾਧਨਾ ਬਾਰੇ ਵਰਨਣ ਕੀਤਾ ਹੈ।

ਅਨੰਦੁ ਸਾਹਿਬ - ਇਸ ਬਾਣੀ ਵਿੱਚ ਸੁਰਤੀ ਦੇ ਰਸਤੇ ਤੇ ਚੱਲਣ ਵਾਸਤੇ, ਅਲੱਗ-ਅਲੱਗ ਢੰਗਾਂ ਬਾਰੇ ਚਾਨਣਾ ਪਾਇਆ ਗਿਆ ਹੈ।ਜਿਨਾਂ ਤੇ ਚੱਲ ਕੇ ਉਸ ਬ੍ਰਹਮ ਗਿਆਨ ਦੇ ਅਨੰਦ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਦੇ ਪੈਦਾ ਹੋਣ ਤੇ ਜੀਵਨ ਨੂੰ ਸਥਿਰਤਾ ਅਤੇ ਆਤਮਿਕ ਸ਼ਾਂਤੀ ਦੇ ਰਸਤੇ ਤੇ ਚਲਾਇਆ ਜਾ ਸਕਦਾ ਹੈ।

ਰਹਰਾਸਿ ਸਾਹਿਬ - ਇਸ ਬਾਣੀ ਵਿੱਚ ਅਲੱਗ-ਅਲੱਗ ਗੁਰੂ ਸਾਹਿਬਾਂ ਦੁਆਰਾ ਫੁੱਲਾਂ ਦੇ ਗੁਲਦਸਤੇ ਦੀ ਤਰ੍ਹਾਂ, ਆਤਮਿਕ ਜੀਵਨ ਦੇ ਹਰ ਪਹਿਲੂ ਉੱਤੇ ਚਾਨਣਾ ਪਾਇਆ ਗਿਆ ਹੈ। ਜਿਸ ਵਿੱਚੋਂ ਵੱਖ-ਵੱਖ ਫੁੱਲਾਂ ਦੀ ਖੁਸ਼ਬੋ ਵਾਂਗ, ਆਤਮਿਕ ਜੀਵਨ ਦੇ ਨਜਾਰਿਆਂ ਦੀਆਂ ਝਲਕਾਂ ਨੂੰ ਬਹੁਤ ਸੁੰਦਰ ਤਰੀਕਿਆ ਨਾਲ ਵਰਨਣ ਕੀਤਾ ਹੈ। ਗੁਰਬਾਣੀ ਦੇ ਇਹਨਾਂ ਇਛਾਰਿਆਂ ਨੂੰ ਜੀਵਨ ਵਿੱਚ ਅਪਨਾਅ ਕੇ, ਆਤਮਿਕ ਅਨੰਦ ਦੀਆਂ ਝਲਕਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।

ਸੋਹਿਲਾ - ਇਸ ਬਾਣੀ ਵਿੱਚ ਮਨੁੱਖੀ ਜੀਵਨ ਦੇ ਉਦੇਸ਼ ਬਾਰੇ ਵਿਸ਼ਥਾਰ ਸਹਿਤ ਚਾਨਣਾ ਪਾਇਆ ਗਿਆ ਹੈ। ਆਪਣੇ ਜੀਵਨ ਵਿੱਚ ਆਤਮਿਕ ਅਨੰਦ ਦੀ ਪ੍ਰਾਪਤੀ ਵਾਸਤੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਨਾਲ, ਮਨ ਉੱਪਰ ਵਿਕਾਰਾਂ ਦੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ। ਜਿਸ ਨਾਲ ਵਿਕਾਰਾਂ ਦੇ ਘੇਰੇ ਤੋਂ ਉੱਪਰ ਉੱਠ ਕੇ, ਉਸ ਅਫੁਰ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿੱਥੇ ਅਸੀਂ ਕੇਵਲ ਇੱਕ ਵਿਚਾਰ (ਹੋਣਾ, ਕੌਸ਼ੀਅਸਨੈਸ) ਮਾਤਰ ਹੀ ਰਹਿ ਜਾਂਦੇ ਹਾਂ। ਉਸੇ ਅਵਸਥਾ ਨੂੰ ਗੁਰੂ ਸਾਹਿਬ ਇਸ ਬਾਣੀ ਵਿੱਚ, 'ਸੋਹਿਲਾ' ਸਿਰਲੇਖ ਹੇਠ ਵਰਨਣ ਕਰਦੇ ਹਨ। ਜੋ ਕਿ ਸਾਡੇ ਮਨੁੱਖਾਂ ਜੀਵਨ ਦੀ ਮੰਜਲ ਹੈ।

  • Website:

    EternalPathbooks.com
  • Publishing Year:

    2024
  • Language:

    Punjabi
  • Printed By:

    Foil Printers, Ludhiana
  • Publisher:

    Eternal Pathbook Publications Society (Regd.)

Upcoming E-Books